World News 01 Nov, 2024 | Radio Haanji | Gautam Kapil
Manage episode 447988742 series 3474043
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਵਿਚ ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਰਿਪਬਲਿਕਨ ਵਿਰੋਧੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇਜ਼ੀ ਨਾਲ ਆਪਣਾ ਸੰਤੁਲਨ ਗੁਆ ਰਹੇ ਹਨ, ਉਨ੍ਹਾਂ ਵਿਚ ਬਦਲਾ ਲੈਣ ਦੀ ਭਾਵਨਾ ਹੈ ਤੇ ਉਹ ਬੇਲਗਾਮ ਸੱਤਾ ਚਾਹੁੰਦੇ ਹਨ।
ਭਾਰਤੀ ਮੂਲ ਦੇ ਡੈਮੋਕ੍ਰੇਟਿਕ ਨੇਤਾ ਹੈਰਿਸ ਨੇ ਲਾਸ ਵੇਗਾਸ 'ਚ ਇਕ ਰੈਲੀ ਦੌਰਾਨ ਕਿਹਾ ਕਿ ਟਰੰਪ ਸਿਰਫ 'ਨਫਰਤ' ਤੇ ਵੰਡ ਬਾਰੇ ਸੋਚਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਟਰੰਪ ਚੋਣ ਜਿੱਤ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫਤਰ) 'ਚ 'ਦੁਸ਼ਮਣ ਸੂਚੀ' ਲਿਆਉਣਗੇ, ਜਦੋਂ ਕਿ ਜੇਕਰ ਉਹ ਚੋਣ ਜਿੱਤ ਜਾਂਦੀ ਹੈ, ਤਾਂ ਉਹ 'ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ' ਲਿਆਏਗੀ। ਗਾਇਕਾ ਜੈਨੀਫਰ ਲੋਪੇਜ਼ ਵੀ ਰੈਲੀ 'ਚ ਡੈਮੋਕ੍ਰੇਟਿਕ ਆਗੂ ਨਾਲ ਸ਼ਾਮਲ ਹੋਈ। ਹੈਰਿਸ ਨੇ ਰੈਲੀ ਵਿਚ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਡੋਨਾਲਡ ਟਰੰਪ ਕੌਣ ਹੈ। ਉਹ ਅਜਿਹਾ ਵਿਅਕਤੀ ਨਹੀਂ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਬਾਰੇ ਸੋਚਦਾ ਹੈ। ਉਹ ਇੱਕ ਅਜਿਹਾ ਵਿਅਕਤੀ ਹੈ ਜੋ ਬਦਲੇ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਹੈਰਿਸ ਨੇ ਕਿਹਾ ਕਿ ਉਹ ਦੇਸ਼ ਨੂੰ ਆਪਣੀ ਪਾਰਟੀ ਤੋਂ ਉੱਪਰ ਰੱਖੇਗੀ ਅਤੇ ਸਾਰੇ ਅਮਰੀਕੀਆਂ ਦੀ ਪ੍ਰਧਾਨ ਹੋਵੇਗੀ।
1003 episoade