World News 28 Oct, 2024 | Radio Haanji | Gautam Kapil
Manage episode 447176720 series 3474043
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਦੋ ਸਰਵੇਖਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਦਰਮਿਆਨ ਬਰਾਬਰ ਵੋਟਾਂ ਵਾਲੀ ਸਥਿਤੀ ਸਾਹਮਣੇ ਆਈ ਹੈ। ਇਹ ਸਰਵੇਖਣ ‘ਨਿਊਯਾਰਕ ਟਾਈਮਜ਼’ ਅਤੇ ‘ਸੀਐੱਨਐੱਨ’ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਦੋ ਵੱਡੇ ਅਖ਼ਬਾਰਾਂ ‘ਵਾਸ਼ਿੰਗਟਨ ਪੋਸਟ’ ਤੇ ‘ਲਾਸ ਏਂਜਲਸ ਟਾਈਮਜ਼’ ਨੇ ਵੀ ਕਿਸੇ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ‘ਨਿਊਯਾਰਕ ਟਾਈਮਜ਼’ ਦੇ ਤਾਜ਼ਾ ਸਰਵੇਖਣ ਵਿੱਚ ਦੋਵਾਂ ਉਮੀਦਵਾਰਾਂ ਨੂੰ 48 ਫ਼ੀਸਦ ਵੋਟਿੰਗ ਨਾਲ ਬਰਾਬਰੀ ਵਾਲੀ ਸਥਿਤੀ ਵਿੱਚ ਦਿਖਾਇਆ ਹੈ।
1005 episoade